ਵਿਸ਼ਵ ਵਾਤਾਵਰਣ ਦਿਵਸ ਦੇ ਸਨਮੁੱਖ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਆਯੋਜਿਤ ਕੀਤੀ ਗਤੀ ਵਾਤਾਵਰਣ ਪੱਖੀ ਜਾਗਰੂਕਤਾ ਗਤੀਵਿਧੀ

Jun 6, 2025 - 18:25
Jun 6, 2025 - 18:28
ਵਿਸ਼ਵ ਵਾਤਾਵਰਣ ਦਿਵਸ ਦੇ ਸਨਮੁੱਖ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਆਯੋਜਿਤ ਕੀਤੀ ਗਤੀ ਵਾਤਾਵਰਣ ਪੱਖੀ ਜਾਗਰੂਕਤਾ ਗਤੀਵਿਧੀ

ਫਾਜ਼ਿਲਕਾ 6 ਜੂਨ (ਹਰਕਿਰਨ ਜੀਤ ਸਿੰਘ ਰਾਮਗੜ੍ਹੀਆ) ਵਿਸ਼ਵ ਵਾਤਾਵਰਨ ਦਿਵਸ ਦੇ ਸਨੁਮੁੱਖ ਕਾਰਜ ਸਾਧਕ ਅਫਸਰ ਸ. ਗੁਰਦਾਸ ਸਿੰਘ ਦੇ ਦਿਸ਼ਾ-ਨਿਰਦੇਸ਼ਾਂ *ਤੇ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਵਾਤਾਵਰਣ ਪੱਖੀ ਜਾਗਰੂਕਤਾ ਗਤੀਵਿਧੀ ਕਰਦਿਆਂ ਬੂਟਾ ਲਗਾਇਆ ਗਿਆ। ਇਹ ਜਾਗਰੂਕਤਾ ਗਤੀਵਿਧੀ ਅਮਰੂਤ ਯੋਜਨਾ ਤਹਿਤ ਨਗਰ ਕੌਂਸਲ ਵੱਲੋਂ ਕੌਮੀ ਸ਼ਹਿਰੀ ਲਾਈਵਲੀਹੂਡ ਮਿਸ਼ਨ ਤੇ ਸੈਲਫ ਹੈਲਪ ਗਰੁੱਪ ਵੱਲੋਂ ਸਾਝੇ ਤੌਰ *ਤੇ ਮਿਲਕੇ ਕਰਵਾਈ ਗਈ।
ਨਗਰ ਕੋਂਸਲ ਤੋਂ ਸੁਪਰਡੰਟ ਸ੍ਰੀ ਨਰੇਸ਼ ਖੇੜਾ ਨੇ ਜਾਣਕਾਰੀ ਦਿੰਦਆਂ ਦੱਸਿਆ ਕਿ ਵਾਤਾਵਰਨ ਦਿਵਸ ਮਨਾਉਣ ਦਾ ਉਦੇਸ਼ ਵਾਤਾਵਰਨ ਪ੍ਰਤੀ ਲੋਕਾਂ ਨੂੰ ਜਾਗਰੁਕ ਕਰਨਾ। ਉਨ੍ਹਾਂ ਕਿਹਾ ਕਿ ਵੋਮੈਨ ਫੋਰ ਟਰੀ ਥੀਮ ਦੇ ਤਹਿਤ ਗਤੀਵਿਧੀ ਅਮਲ ਵਿਚ ਲਿਆਂਦੀ ਗਈ। ਉਨ੍ਹਾਂ ਕਿਹਾ ਕਿ ਥੀਮ ਦੇ ਤਹਿਤ ਜਿਥੇ ਵਾਤਾਵਰਣ ਨੂੰ ਬਚਾਉਣਾ ਹੈ ਉਥੇ ਔਰਤਾਂ ਨੂੰ ਵੀ ਸਸ਼ਕਤ ਬਣਾਉਣਾ ਹੈ। ਉਨ੍ਹਾਂ ਹੋਰ ਕਿਹਾ ਕਿ ਮਨੁੱਖ ਵਾਤਾਵਰਨ ਦਾ ਹਿੱਸਾ ਹੈ ਅਤੇ ਕੁਦਰਤ ਦੇ ਬਿਨਾ ਮਨੁੱਖ ਦਾ ਜੀਵਨ ਸੰਭਵ ਨਹੀਂ ਹੈ। ਸਾਨੂੰ ਇਸ ਭੀਸ਼ਣ ਗਰਮੀ ਤੋਂ ਬਚਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਮੁੜ ਵਰਤੋਂ ਯੋਗ ਵਿਕਲਪ ਅਪਣੁਆਣਾ ਚਾਹੀਦਾ ਹੈ । ਇਸ ਤੋਂ ਇਲਾਵਾ ਸਾਨੂ ਰਹਿੰਦ-ਖੂੰਹਦ ਪ੍ਰਬੰਧਨ ਬੁਨਿਆਦੀ ਢਾਂਚੇ ਅਤੇ ਰੀਸਾਈਕਲਿੰਗ ਯਤਨਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ । ਉਨ੍ਹਾਂ ਨੇ ਲੋਕਾਂ ਨੂੰ ਮੁੜ ਵਰਤੋਂ ਯੋਗ ਬੈਗ ਦੀ ਵਰਤੋਂ ਲਿਆਉਣ ਲਈ ਕਿਹਾ ਅਤੇ ਕੂੜੇ ਨੂੰ ਸਹੀ ਢੰਗ ਨਾਲ ਛਾਂਟਣ ਲਈ ਪ੍ਰੇਰਿਤ ਕੀਤਾ ।
ਇਸ ਮੌਕੇ ਜਗਦੀਪ ਸਿੰਘ, ਫਤਿਹ ਚੰਦ ਪ੍ਰਧਾਨ ਸਫਾਈ ਸੇਵਕ ਯੁਨੀਅਨ, ਡਿੰਪਲ ਇਸੰਪੈਕਟਰ, ਸੁਧੀਰ ਛਾਬੜਾ ਸੀ.ਐਮ.ਐਮ., ਸਤੋੰਸ਼ ਰਾਣੀ,ਰਾਜਕੁਮਾਰੀ, ਦਵਿੰਦਰ, ਸਾਹਿਲ, ਕਵਿਤਾ, ਬੰਟੀ ਆਦਿ ਸਟਾਫ ਮੌਜੂਦ ਸੀ।

ਹਰਕਿਰਨ ਜੀਤ ਸਿੰਘ ਰਾਮਗੜ੍ਹੀਆ ਹਰਕਿਰਨ ਜੀਤ ਸਿੰਘ ਰਾਮਗੜ੍ਹੀਆ ਪੰਜਾਬੀ ਭਾਸ਼ਾ ਦੇ ਇਕ ਅਨੁਭਵੀ ਪੱਤਰਕਾਰ ਹਨ, ਜੋ ਹਮੇਸ਼ਾ ਮੀਡੀਆ ਰਾਹੀਂ ਜਮੀਨੀ ਸੱਚਾਈਆਂ ਅਤੇ ਲੋਕਾਂ ਦੀ ਆਵਾਜ਼ ਨੂੰ ਉਜਾਗਰ ਕਰਨ ਲਈ ਪ੍ਰਤਿਬੱਧ ਰਹੇ ਹਨ। ਉਨ੍ਹਾਂ ਕੋਲ ਖੇਤਰੀ ਅਤੇ ਰਾਜ ਸਤਰ ਦੀਆਂ ਖ਼ਬਰਾਂ ਨੂੰ ਕਵਰ ਕਰਨ ਦਾ ਵਰ੍ਹਿਆਂ ਦਾ ਤਜਰਬਾ ਹੈ। ਉਹ ਇਸ ਵੇਲੇ ਪੰਜਾਬੀ ਨਿਊਜ਼ ਵਿਭਾਗ ਵਿੱਚ ਨਿਊਜ਼ ਐਡੀਟਰ ਅਤੇ ਸਟੇਟ ਹੈੱਡ ਵਜੋਂ ਸੇਵਾ ਨਿਭਾ ਰਹੇ ਹਨ।